Breaking news ਦਿੱਲੀ ਏਅਰਪੋਰਟ ਤੋਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ ਦੀ ਬੱਸ ਕਾਰ ਦੀ ਟੱਕਰ ਨਾਲ ਪਲਟੀ,ਜਾਨੀ ਨੁਕਸਾਨ ਤੋਂ ਹੋਇਆ ਬਚਾਅ Last updated: 2023/08/09 at 7:49 PM Munish Tokhi Share 2 Min Read SHARE ਜਲੰਧਰ ਕੈਂਟ /ਪੰਜਾਬ ਦੈਨਿਕ ਨਿਊਜ ( ਅਨਿਲ ਕੁਮਾਰ) ਦਿੱਲੀ ਤੋਂ ਜਲੰਧਰ ਆ ਰਹੀ ਪੰਜਾਬ ਰੋਡਵੇਜ ਦੀ ਬੱਸ ਰਾਮਾ ਮੰਡੀ ਫਲਾਈਓਵਰ ਨਜ਼ਦੀਕ ਪਲਟ ਗਈ । ਹਾਦਸਾ ਉਸ ਸਮੇਂ ਵਾਪਰਿਆ ਜਦ ਪੰਜਾਬ ਰੋਡਵੇਜ ਦੀ ਬੱਸ ਦਿੱਲੀ ਏਅਰਪੋਰਟ ਤੋਂ ਸਵਾਰੀਆਂ ਲੈ ਕੇ ਜਲੰਧਰ ਬੱਸ ਸਟੈਂਡ ਵੱਲ ਜਾ ਰਹੀ ਸੀ ਤਾਂ ਰਾਮਾ ਮੰਡੀ ਫਲਾਈਓਵਰ ਚੜ੍ਹਦੇ ਹੋਏ ਕਾਰ ਦੀ ਫੇਟ ਵੱਜਣ ਨਾਲ ਬੱਸ ਪਲਟ ਗਈ । ਮਿਲੀ ਜਾਣਕਾਰੀ ਮੁਤਾਬਕ ਬੱਸ ਵਿੱਚ 12 ਸਵਾਰੀਆਂ ਸਮੇਤ ਕੁੱਲ 15 ਵਿਅਕਤੀ ਮੌਜੂਦ ਸਨ, ਜਿੰਨ੍ਹਾਂ ਵਿੱਚ ਇੱਕ ਔਰਤ ਸੀ ਤੇ ਜਦ ਬੱਸ ਜਲੰਧਰ ਬੱਸ ਸਟੈਂਡ ਜਾਣ ਲਈ ਰਾਮਾ ਮੰਡੀ ਫਲਾਈਓਵਰ ਚੜ੍ਹਣ ਲੱਗੀ ਤਾਂ ਅੱਗੇ ਜਾ ਰਹੀ ਹੌਂਡਾ ਅਮੇਜ਼ ਕਾਰ ਨਾਲ ਟੱਕਰ ਹੋਣ ਕਾਰਨ ਫਲਾਈਓਵਰ ਤੋਂ ਥੱਲੇ ਉਲਟ ਗਈ । ਹਾਦਸੇ ਦੌਰਾਨ ਬੱਸ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਜਦਕਿ ਬਾਕੀ ਸਾਰੀਆਂ ਸਵਾਰੀਆਂ ਦਾ ਸੱਟ ਚੋਟ ਲੱਗਣ ਤੋਂ ਬਚਾਅ ਹੋ ਗਿਆ । ਇਸ ਦੌਰਾਨ ਗੱਲਬਾਤ ਕਰਦਿਆਂ ਬੱਸ ਦੇ ਕੰਡਕਟਰ ਅਤੇ ਹੈਲਪਰ ਨੇ ਦੱਸਿਆ ਕਿ ਕਾਰ ਚਾਲਕ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ । ਉਨ੍ਹਾਂ ਦੱਸਿਆ ਕਿ ਕਾਰ ਦੀ ਅਚਾਨਕ ਬ੍ਰੇਕ ਲੱਗਣ ‘ਤੇ ਬੱਸ ਡਰਾਈਵਰ ਨੇ ਬੱਸ ਦੀ ਬ੍ਰੇਕ ਲਗਾ ਕੇ ਕੰਟਰੋਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਬੱਸ ਕਾਬੂ ਨਹੀਂ ਹੋ ਸਕੀ ਅਤੇ ਫਲਾਈਓਵਰ ਦੇ ਦੂਜੇ ਪਾਸੇ ਜਾ ਪਲਟੀ । ਓਧਰ ਦੂਜੇ ਪਾਸੇ ਬੱਸ ਦੀ ਫੇਟ ਵੱਜਣ ਨਾਲ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ । ਗੱਲਬਾਤ ਕਰਦਿਆਂ ਹੌਂਡਾ ਅਮੇਜ਼ ਗੱਡੀ ਚਲਾ ਰਹੇ ਐਸ.ਕੇ ਅਰੋੜਾ ਨੇ ਦੱਸਿਆ ਕਿ ਬੱਸ ਤੇਜ਼ ਰਫਤਾਰ ਨਾਲ ਆ ਰਹੀ ਸੀ ਅਤੇ ਡਰਾਈਵਰ ਤੋਂ ਬੱਸ ਦੀ ਬ੍ਰੇਕ ਨਹੀਂ ਲੱਗੀ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਥੱਲੇ ਜਾ ਡਿੱਗੀ । ਘਟਣਾ ਦੀ ਖਬਰ ਮਿਲਦਿਆਂ ਹੀ ਮੌਕੇ ‘ਤੇ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਟਰੈਫ਼ਿਕ ਨੂੰ ਸੁਚਾਰੂ ਰੂਪ ਨਾਲ ਚਾਲੂ ਕਰਵਾ ਦਿੱਤਾ। ਥਾਣਾ ਕੈਂਟ ਐਸ.ਐਚ.ਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ‘ਚ ਪਹੁੰਚੀ ਪੁਲਿਸ ਟੀਮ ਨੇ ਦੂਜੀ ਬੱਸ ਦੇ ਜ਼ਰੀਏ ਸਵਾਰੀਆਂ ਨੂੰ ਬੱਸ ਸਟੈਂਡ ਤੱਕ ਪਹੁੰਚਾਇਆ ਅਤੇ ਡਰਾਈਵਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ । TAGGED: busstand Munish Tokhi August 9, 2023 August 9, 2023 Share This Article Facebook Twitter Whatsapp Whatsapp Telegram Copy Link Print Previous Article पंजाब बंद का मिला जालंधर में समर्थन,दुकानें बंद,हाईवे जाम सुरक्षा के लिए भारी पुलिस बल तैनात Next Article जालंधर-15 अगस्त को चुनाव अयोग करवा रहा है ऑनलाइन क्विज कम्पटीशन,मिलेगा कैश इनाम-DC Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.