Health “ਤੰਬਾਕੂ ਪੰਦਰਵਾੜੇ ਦੇ ਤਹਿਤ” – ਤੰਬਾਕੂ ਦਾ ਸੇਵਨ ਕਈ ਗੰਭੀਰ ਬਿਮਾਰੀਆਂ ਨੂੰ ਦਿੰਦਾ ਹੈ ਜਨਮ-ਡਾ. ਜਸਵਿੰਦਰ ਕੁਮਾਰੀ Last updated: 2022/05/26 at 10:09 AM Munish Tokhi Share 2 Min Read SHARE ਕਪੂਰਥਲਾ ਪੰਜਾਬ ਦੈਨਿਕ ਨਿਊਜ਼ (ਰਵਿੰਦਰ ਰਵੀ ) ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਦੀ ਯੋਗ ਅਗਵਾਈ ਹੇਠ ਢਿੱਲਵਾਂ ਬਲਾਕ ਅਧੀਨ ਤੰਬਾਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਤੰਬਾਕੂ ਸੰਬੰਧੀ ਵੱਖ-ਵੱਖ ਜਾਗਰੂਕ ਗਤੀਵਿਧੀਆਂ ਢਿੱਲਵਾਂ ਦੇ ਵੱਖ-ਵੱਖ ਸਬ ਸੈਂਟਰਾਂ ਅਧੀਨ ਆਉਂਦੇ ਵੱਖ-ਵੱਖ ਖੇਤਰਾਂ `ਚ ਮੇਲ ਵਰਕਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ।ਇਸੇ ਤਹਿਤ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਵੱਲੋਂ ਤੰਬਾਕੂ ਸੰਬੰਧੀ ਹੋਰ ਜਾਗਰੂਕਤਾ ਵਧਾਉਣ ਅਤੇ ਤੰਬਾਕੂ ਨੂੰ ਠੱਲ ਪਾਉਣ ਲਈ ਚਲਾਨ ਕੱਟਣ ਸੰਬੰਧੀ ਹੈਲਥ ਸੁਪਰਵਾਈਜ਼ਰ ਅਤੇ ਮੇਲ ਵਰਕਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਐਸ.ਐਮ.ਓ ਡਾ.ਜਸਵਿੰਦਰ ਕੁਮਾਰੀ ਵੱਲੋਂ ਸਿਹਤ ਕਰਮੀਆਂ ਨੂੰ ਪਿੰਡ ਪੱਧਰ ’ਤੇ ਤੰਬਾਕੂ ਸੰਬੰਧੀ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕਰਨ ਲਈ ਕਿਹਾ ਗਿਆ ਅਤੇ ਤੰਬਾਕੂਨੋਸ਼ੀ ਦੇ ਸਿਹਤ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਤੋਂ ਵੀ ਲੋਕਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਉਣ ਲਈ ਕਿਹਾ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਤੰਬਾਕੂ ਅਤੇ ਇਸ ਦੇ ਉਤਪਾਦ ਜਿਵੇਂ ਗੁਟਖਾ, ਪਾਨ ਮਸਾਲਾ, ਬੀੜੀਆਂ ਅਤੇ ਸਿਗਰੇਟ ਕਈ ਕਿਸਮਾਂ ਦੇ ਕੈਂਸਰ ਅਤੇ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਨ੍ਹਾਂ ਦਾ ਸੇਵਨ ਕਈ ਵਾਰ ਮੂੰਹ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣਦੇ ਹਨ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਗਰਟ ਦੇ ਸੇਵਨ ਨਾਲ ਸਰੀਰ ਵਿੱਚ ਰੋਗਾਂ ਨਾਲ ਲੜ੍ਹਨ ਦੀ ਸਮਰਥਾ ਘੱਟ ਜਾਂਦੀ ਹੈ।ਉਨ੍ਹਾਂ ਨੌਜਵਾਨਾਂ ਨੂੰ ਵੀ ਤੰਬਾਕੂ, ਸਿਗਰਟ ਵਰਗੇ ਉਦਪਾਦਾ ਦਾ ਸੇਵਨ ਨਾ ਕਰਨ ਅਤੇ ਸਿਹਤਮੰਦ ਖੁਰਾਕ `ਤੇ ਸਰੀਰਕ ਕਸਰਤ ਕਰਨ ਦਾ ਸੁਨੇਹਾ ਦਿੱਤਾ। ਅੱਜ ਮੇਲ ਵਰਕਰਾਂ ਵੱਲੋਂ 4 ਚਲਾਟ ਵੀ ਕੱਟੇ ਗਏ।ਇਸ ਮੌਕੇ ਬਲਾਕ ਐਕਸਟੇਂਸ਼ਨ ਐਜੂਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ, ਹੈਲਥ ਸੁਪਰਵਾਈਜ਼ਰ ਬਲਕਾਰ ਸਿੰਘ ਅਤੇ ਸਮੂਹ ਐਮ.ਪੀ.ਐਚ.ਡਬਲਿਓ ਹਾਜ਼ਰ ਸਨ। TAGGED: Health Munish Tokhi May 26, 2022 May 26, 2022 Share This Article Facebook Twitter Whatsapp Whatsapp Telegram Copy Link Print Previous Article जालंधर में लूट बाद महिला को लुटेरो ने तेजधार हथियार से किया घायल Next Article जालंधर में फिर हुई लूट, हथियारों की हथियार दिखाकर हजारों की लूट Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.