Politics ਡੈਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ 2024 ਚੋਣਾਂ ਦੌਰਾਨ ਪੰਜਾਬ ਦੀਆਂ 13 ਸੀਟਾਂ ਤੇ ਉਮੀਦਵਾਰ ਕਰੇਗੀ ਖੜੇ-ਰਾਜਿੰਦਰ ਗਿੱਲ Last updated: 2023/10/08 at 3:16 PM Munish Tokhi Share 1 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਅੱਜ ਡੈਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਅਲਾਵਲਪੁਰ ਵਿਖੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਦੀ ਅਗਵਾਈ ਹੇਠ ਕੀਤੀ ਗਈ । ਇਸ ਮੀਟਿੰਗ ‘ਚ ਪਾਰਟੀ ਦੇ ਰਾਸ਼ਟਰੀ ਉਪ-ਪ੍ਰਧਾਨ ਲਖਵੀਰ ਸਿੰਘ ਰਾਜਧਾਨ ਅਤੇ ਰਾਸ਼ਟਰੀ ਉਪ ਚੇਅਰਮੈਨ ਪ੍ਰੇਮ ਲਾਲ ਸਾਰਸਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਸ ਮੀਟਿੰਗ ਵਿਚ ਹੋਰ ਵੀ ਪਾਰਟੀ ਵਰਕਰ ਹੁੰਮ-ਹੁੰਮਾ ਕੇ ਪਹੁੰਚੇ । ਇਸ ਮੀਟਿੰਗ ਵਿਚ 2024 ਵਿਚ ਆ ਰਹੀਆਂ ਚੋਣਾਂ ਦੌਰਾਨ ਕਈ ਸਲਾਹ-ਮਸ਼ਵਰੇ ਅਤੇ ਰਣਨੀਤੀਆਂ ਤਿਆਰ ਕੀਤੀਆਂ ਗਈਆ । ਇਸ ਚੋਣਾਂ ਦੌਰਾਨ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਆਪਣੀ ਪਾਰਟੀ ਦੇ ਉਮੀਦਵਾਰ ਖੜੇ ਕਰਨ ਦਾ ਫੈਸਲਾ ਲਿਆ ਗਿਆ । ਇਸ ਮੀਟਿੰਗ ਵਿਚ ਪਾਰਟੀ ਦੇ ਵਿਕਾਸ ਬਾਰੇ ਵੀ ਚਰਚਾ ਕੀਤੀ ਗਈ । ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਗਰੀਬ ਅਤੇ ਦਬੇ-ਕੁਚਲੇ ਲੋਕਾਂ ਨਾਲ ਖੜੇ ਹੋਣ ਦਾ ਭਰੋਸਾ ਦਿਵਾਇਆ । ਇਸ ਮੀਟਿੰਗ ਵਿਚ ਪਾਰਟੀ ਦੇ ਹੋਰ ਵੀ ਅਹਿਮ ਮੁੱਦਿਆਂ ਤੇ ਵਿਚਾਰ-ਵਟਾਂਦਰੇ ਕੀਤੇ ਗਏ । ਇਸ ਮੀਟਿੰਗ ਵਿਚ ਪਹੁੰਚੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਨੂੰ ਅੱਗੇ ਵਧਾਉਣ ਲਈ ਸੰਬੋਧਨ ਕੀਤਾ । TAGGED: DBSP Munish Tokhi October 8, 2023 October 8, 2023 Share This Article Facebook Twitter Whatsapp Whatsapp Telegram Copy Link Print Previous Article इजरायल और फिलिस्तीन के बीच छिड़ी जंग, इसराइल पर रॉकेट हमले में दर्जनों की मौत और सैकड़ों घायल Next Article लुधियाना-किसानों ने राहो रोड ना बनाने पर लाडोवाल टोल करावाया फ्री Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.