Breaking news ਜਲੰਧਰ-DC ਵਿਸ਼ੇਸ਼ ਸਾਰੰਗਲ ਦੀ ਸਖ਼ਤੀ ਤੋਂ ਬਾਅਦ ਦਕੋਹਾ ਨੇੜੇ ਬਣ ਰਹੇ ਫਲਾਈਓਵਰ ਦੇ ਦੋਹੀਂ ਪਾਸੀਂ ਸਰਵਿਸ ਲੇਨਾਂ ਦਾ ਮੁਹਾਂਦਰਾ ਬਦਲਿਆ Last updated: 2023/10/05 at 9:28 AM Munish Tokhi Share 1 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਦੀ ਸਖ਼ਤੀ ਤੋਂ ਬਾਅਦ ਜਲੰਧਰ-ਪਾਣੀਪਤ ਕੌਮੀ ਮਾਰਗ ਉੱਪਰ ਦਕੋਹਾ ਨੇੜੇ ਬਣ ਰਹੇ ਫਲਾਈਓਵਰ ਦੇ ਦੋਹੀਂ ਪਾਸੀਂ ਸਰਵਿਸ ਲੇਨਾਂ ਦਾ ਮੁਹਾਂਦਰਾ ਬਦਲ ਗਿਆ ਹੈ। ਸਰਵਿਸ ਲੇਨਾਂ ਦੀ ਮਾੜੀ ਹਾਲਤ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਰਾਹਗੀਰਾਂ ਨੂੰ ਹੁਣ ਵੱਡੀ ਰਾਹਤ ਮਿਲੀ ਹੈ। ਬੀਤੀ 19 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਵਿਖੇ ਕੌਮੀ ਹਾਈਵੇ ਅਥਾਰਟੀ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਾਰੰਗਲ ਵਲੋਂ ਦਕੋਹਾ ਫਲਾਈਓਵਰ ਦੇ ਦੋਨੋਂ ਪਾਸੇ ਸਰਵਿਸ ਲੇਨਾਂ ਦੀ ਖਸਤਾ ਹਾਲਤ ਦਾ ਗੰਭੀਰ ਨੋਟਿਸ ਲੈਂਦਿਆਂ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸਰਵਿਸ ਲੇਨਾਂ ਨੂੰ 15 ਦਿਨਾਂ ਦੇ ਅੰਦਰ- ਅੰਦਰ ਨਵੇਂ ਰੂਪ ਵਿਚ ਬਣਾਇਆ ਜਾਵੇ । ਪੰਜਾਬ ਦੈਨਿਕ ਨਿਊਜ ਨਾਲ ਗੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਦੋਹੀਂ ਪਾਸੀਂ ਸਰਵਿਸ ਲੇਨਾਂ ਬਣਨ ਦੇ ਨਾਲ ਆਵਾਜਾਈ ਨਿਰਵਿਘਨ ਚੱਲ ਰਹੀ ਹੈ ਤੇ ਹਾਦਸਿਆਂ ਦੀ ਸੰਭਾਵਨਾ ਵੀ ਘਟੀ ਹੈ। DC ਸਾਰੰਗਲ ਨੇ ਇਹ ਵੀ ਕਿਹਾ ਕਿ ਦਕੋਹਾ ਫਲਾਈਓਵਰ ਦੇ ਕੰਮ ਵਿਚ ਵੀ ਤੇਜੀ ਲਿਆਉਣ ਲਈ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। TAGGED: Dc jalandha Munish Tokhi October 5, 2023 October 5, 2023 Share This Article Facebook Twitter Whatsapp Whatsapp Telegram Copy Link Print Previous Article मुकेश वर्मा सर्वसम्मति से बने तीसरी बार सूर्य एनक्लेव डेवलपमेंट सोसाइटी के प्रधान Next Article ´खेड़ा वतन पंजाब दिया`- श्रेयांश जैन को जालन्धर डिस्ट्रिक्ट अंडर 14 (लड़के) शतरंज प्रतियोगिता में ब्राउनज मेडल से किया सम्मानित Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.