Business ਜਲੰਧਰ-ਲਾਲੀ ਇੰਫੋਸਿਸ ਵਿਖੇ ਵਿਹਾਰਕ ਆਈ.ਟੀ. ਟੈਕਨੋਲੋਜੀਆਂ ਤੇ ਕਰਵਾਇਆ ਗਿਆ ਸੇਮਿਨਾਰ” Last updated: 2023/12/16 at 11:02 AM MUNISH TOKHI Share 2 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਲਾਲੀ ਇੰਫੋਸਿਸ ਆਈ.ਟੀ. ਅਤੇ ਮੈਨੇਜਮੈਂਟ ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ । ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ,ਹਾਰਡਵੇਅਰ-ਨੈੱਟਵਰਕਿੰਗ , ਸਟੱਡੀ ਅਬਰੋਡ ਅਤੇ ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ ਅਤੇ ਡਿਪਲੋਮਾ ਨਾਲ ਸੰਬੰਧਿਤ ਅਧਾਰਿਆਂ ਨੂੰ ਚਲਾ ਰਹੀ ਹੈ।ਇਹ ਸੰਸਥਾ “ਆਈਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਚੋਂ ਦੋ ਬਾਰ ਅਵਲ ਆ ਚੁਕੀ ਹੈ ।ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਨਵੀਨਤਮ ਟੈਕਨੋਲਜੀਆਂ ਦੀ ਵਰਤੌਂ ਨਾਲ ਰੁ-ਬਰੂ ਕਰਵਾਣਾ ਤਾਂਕਿ ਵਿਦਿਆਰਥੀ ਹਮੇਸ਼ਾਂ ਅਪਡੇਟ ਰਹਿਣ । ਇਸੇ ਕੜੀ ਨੂੰ ਜੋੜਦੇ ਹੋਏ ਅੱਜ ਸਿਸਟੇਮਸ ਇੰਜੀਨਿਯਰ ਅਰਸ਼ਨੂਰ ਕੌਰ ਟੀ.ਸੀ.ਐਸ (ਪੋਵਾਈ-ਮੁੰਬਾਈ) ਨੇ “ਆਈ.ਟੀ ਕੰਪਨੀਆਂ ਵਿੱਚ ਵਰਤੋਂ ਹੋਣ ਵਾਲੀਆਂ ਵਿਹਾਰਕ ਕੰਪਿਊਟਰ ਟੈਕਨੋਲੋਜੀਆਂ” ਤੇ ਗਿਆਨਵਾਨ ਸੈਮੀਨਾਰ ਦਿਤਾ | ਇੱਸ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਇਹ ਦੱਸਿਆ ਗਿਆ ਕੇ ਕਿਵੇਂ ਉਹ ਆਪਣੇ ਆਪ ਨੂੰ ਵਿਦਿਆਰਥੀ ਜੀਵਨ ਵਿਚ ਆਈ.ਟੀ ਨਾਲ ਸੰਬੰਧਿਤ ਟੈਕਨੋਲੋਜੀਆਂ ਤੇ ਮਹਾਰਤ ਹਾਂਸਿਲ ਕਰ ਸਕਣ |ਵਿਦਿਆਰਥੀਆਂ ਅਨੁਸਾਰ ਉਹਨਾਂ ਨੂੰ ਅੱਜ ਇਹ ਸੇਧ ਮਿਲੀ ਹੈ ਕੇ ਕਿਵੇਂ ਰਹਿੰਦੇ ਸਮੇਂ ਵਿੱਚ ਆਈ.ਟੀ ਕੰਪਨੀਆਂ ਲਈ ਉਹ ਪੂਰਨ ਰੂਪ ਵਿੱਚ ਤਿਆਰ ਹੋ ਸਕਣ,ਲਾਲੀ ਇੰਫੋਸਿਸ ਦੇ ਐਮ.ਡੀ. ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਹੋ ਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਵਿੱਚ ਨਵੇਂ-ਨਵੇਂ ਵਿਸ਼ਿਆਂ ਨੂੰ ਅਧਿਆਨ ਕਰਨ ਦਾ ਰੁਜ਼ਾਨ ਪੈਦਾ ਹੁੰਦਾ ਹੈ | ਉਹਨਾਂ ਅਨੁਸਾਰ ਸੰਸਥਾ ਦਾ ਇਕੋ ਹੀ ਟੀਚਾ ਹੈ ਕਿ ਵਿਦਿਆਰਥੀ ਵੱਧ ਤੋਂ ਵੱਧ ਤਕਨੀਕੀ ਗਿਆਨ ਪ੍ਰਾਪਤ ਕਰ ਆਈ.ਟੀ ਦੀਆਂ ਵੱਡੀਆਂ ਕੰਪਨੀਆਂ ਵਿੱਚ ਰੁਜਗਾਰ ਕਰਦੇ ਹੋਏ ਖੁਸ਼ਹਾਲ ਅਤੇ ਸਫ਼ਲ ਜੀਵਨ ਜੀ ਸਕਣ । TAGGED: Lallyinfo MUNISH TOKHI December 16, 2023 December 16, 2023 Share This Article Facebook Twitter Whatsapp Whatsapp Telegram Copy Link Print Previous Article जालंधर-डिस्ट्रिक्ट बार एसोसिएशन के चुनाव जीत आदित्य जैन बने प्रधान Next Article जालंधर-जालंधर के CP ने पुलिस थाना प्रभारियों के साथ चौकी इंचार्ज भी बदले, मदन सिंह होंगे दकोहा चौकी के नए इंचार्ज,आदेश पढ़े Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.