Breaking news ਕੌਮਾਂਤਰੀ ਵਪਾਰ ਦੇ ਵਾਧੇ ਲਈ ਮੱਧਪੂਰਬ ਅਤੇ ਅੱਗੋਂ ਯੂਰਪ ਤੱਕ ਤਜਵੀਜਤ ਲਾਂਘਾ ਬਣਾਏ ਜਾਣ ’ਚ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਵੀ ਸ਼ਾਮਲ ਕੀਤਾ ਜਾਵੇ-ਕਾਮ. ਅਜਮੇਰ ਸਿੰਘ Last updated: 2023/09/15 at 6:58 PM Munish Tokhi Share 2 Min Read SHARE qਜਲੰਧਰ 15 ਸਤੰਬਰ (ਪੰਜਾਬ ਦੈਨਿਕ ਨਿਊਜ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਮੰਗ ਕੀਤੀ ਹੈ ਕਿ ਜੀ-20 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੌਮਾਂਤਰੀ ਵਪਾਰ ਦੇ ਵਾਧੇ ਲਈ ਮੱਧਪੂਰਬ ਅਤੇ ਅੱਗੋਂ ਯੂਰਪ ਤੱਕ ਤਜਵੀਜਤ ਲਾਂਘਾ ਬਣਾਏ ਜਾਣ ’ਚ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਵੀ ਸ਼ਾਮਲ ਕੀਤਾ ਜਾਣਾ ਜਾਵੇ। ਪਾਰਟੀ ਦੇ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਅੱਗੇ ਕਿਹਾ ਕਿ ਇਹ ਲਾਂਘਾ ਵਾਹਗਾ-ਅਟਾਰੀ ਰਾਹੀਂ ਬਣਾਇਆ ਜਾਣਾ ਚਾਹੀਦਾ ਹੈ। ਜੀ-20 ’ਚ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਇੱਕ ਧਰਤੀ-ਇੱਕ ਪਰਿਵਾਰ-ਇੱਕ ਭਵਿੱਖ ਬਨਾਉਣ ਦਾ ਸੱਦਾ ਦਿੱਤਾ ਹੈ। ਇਸ ਦਲੀਲ ਤਹਿਤ ਪਾਕਿਸਤਾਨ ਅਤੇ ਅਫਗਾਨਿਸਤਾਨ ਬਾਹਰ ਰੱਖਣ ਨੂੰ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਗੁਜਰਾਤ ਦੀ ਬੰਦਰਗਾਹ ਅਤੇ ਡੁਬਈ ਰਾਹੀਂ ਪਾਕਿਸਤਾਨ ਨਾਲ ਵਪਾਰ ਹੋ ਸਕਦਾ ਹੈ ਤਾਂ ਅਟਾਰੀ-ਵਾਹਗਾ ਦੇ ਸੜਕੀ ਰਸਤੇ ਰਾਹੀਂ ਕਿਉਂ ਨਹੀਂ? ਕਾਰਪੋਰੇਟ ਅਤੇ ਉਹਨਾਂ ਪੱਖੀ ਸਰਕਾਰਾਂ ਕਾਰਨ ਅਜਿਹਾ ਹੋ ਰਿਹਾ ਹੈ। ਅਟਾਰੀ-ਵਾਹਗਾ ਖੋਲ੍ਹੇ ਜਾਣ ਨਾਲ ਸਿਰਫ ਪੰਜਾਬ ਨੂੰ ਹੀ ਨਹੀਂ ਸਗੋਂ ਸਮੁੱਚੇ ਭਾਰਤ ਨੂੰ ਇਸਦਾ ਲਾਭ ਹੋਵੇਗਾ। ਅਟਾਰੀ-ਵਾਹਗਾ ਰਾਹੀਂ ਸੜਕੀ ਵਪਾਰ ਬੰਦ ਕੀਤੇ ਜਾਣ ਨਾਲ ਕਈ ਧੰਦੇ ਪ੍ਰਭਾਵਿਤ ਹੋਏ ਹਨ। ਟਰੱਕਾਂ ਵਾਲਿਆਂ ਦੇ ਕਾਰੋਬਾਰ ਨੂੰ ਸੱਟ ਵੱਜੀ ਹੈ। ਰਿਪੇਅਰ, ਸਪੇਅਰ ਪਾਰਟਸ ਅਤੇ ਇਲਾਕੇ ਦੇ ਮਜ਼ਦੂਰਾਂ, ਦੁਕਾਨਦਾਰਾਂ ਨੂੰ ਇਸਦੀ ਮਾਰ ਝੱਲਣੀ ਪਈ ਹੈ। ਉਹਨਾਂ ਇਹ ਵੀ ਕਿਹਾ ਕਿ ਹਾਕਮ ਜਮਾਤਾਂ ਵੱਲੋਂ ਅੰਧ-ਰਾਸ਼ਟਰਵਾਦ ਫੈਲਾ ਕੇ ਗੁਆਂਢੀ ਮੁਲਕਾਂ ਨੂੰ ਦੁਸ਼ਮਣ ਦੀ ਤਰ੍ਹਾਂ ਪੇਸ਼ ਕੀਤੇ ਜਾਣ ਨੂੰ ਠੱਲ ਪਵੇਗੀ ਅਤੇ ਫੌਜੀ ਬੱਜਟ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਸਾਨ ਜੱਥੇਬੰਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਮੁੱਦੇ ਨੂੰ ਲੈ ਕੇ ਪੰਜਾਬ ’ਚ ਚਲਾਈ ਜਾ ਰਹੀ ਮੁਹਿੰਮ ਦੀ ਪ੍ਰਸੰਸਾ ਵੀ ਕੀਤੀ। ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਭਾਰਨ ਦਾ ਸੱਦਾ ਵੀ ਦਿੱਤਾ।ਉਨ੍ਹਾਂ ਕਿਹਾ ਕਿ ਪੰਜਾਬ ਪੱਖੀ ਪਾਰਟੀਆਂ, ਜੱਥੇਬੰਦੀਆਂ ਤੇ ਵਪਾਰਕ ਕਾਰੋਬਾਰੀਆਂ ਨੂੰ ਅਟਾਰੀ-ਵਾਹਗਾ ਬਾਰਡਰ ਖੋਲ੍ਹੇ ਜਾਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਉਣੀ ਚਾਹੀਦੀ ਹੈ। TAGGED: marksvadi party Munish Tokhi September 15, 2023 September 15, 2023 Share This Article Facebook Twitter Whatsapp Whatsapp Telegram Copy Link Print Previous Article इस राज्य में निपाह वायरस के 77 लोग हाई रिस्क कैटेगरी में,त्योहारों के जश्न और कार्यक्रमों पर लगी रोक Next Article भारतीय जनता पार्टी जालंधर वैस्ट समर्पण दिवस के रूप में मनाएगी प्रधानमंत्री नरेंद्र मोदी का जन्म दिवस Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.