ਕਰਤਾਰਪੁਰ ਪੰਜਾਬ ਦੈਨਿਕ ਨਿਊਜ਼ (ਲਵਦੀਪ ਬੈਂਸ) ਡੇਂਗੂ ਦੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਬੀਤੇ ਦਿਨੀਂ ਪਿੰਡ ਲੰਬੜਾਂ ਅਤੇ ਸੰਗਲ ਸੋਹਲ ਵਿੱਚੋਂ ਕੁਝ ਡੇਂਗੂ ਦੇ ਕੇਸਾਂ ਦੀ ਪੁਸ਼ਟੀ ਹੋਈ ਸੀ। ਇਸੇ ਨੂੰ ਮੁੱਖ ਰੱਖਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਿਹਤ ਵਿਭਾਗ ਵੱਲੋਂ ਘਰਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਮੱਛਰ ਦੇ ਲਾਰਵੇ ਦੀ ਸ਼ਨਾਖਤ ਕਰਕੇ ਉਸਨੂੰ ਨਸ਼ਟ ਕੀਤਾ ਜਾ ਸਕੇ। ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ ਵਲੋਂ ਦੱਸਿਆ ਗਿਆ ਕਿ ਪਿੰਡ ਲੰਬੜਾਂ ਅਤੇ ਸੰਗਲ ਸੋਹਲ ਵਿੱਚ ਡੇਂਗੂ ਦੇ ਚਾਰ ਐਕਟਿਵ ਕੇਸ ਹਨ। ਡੇਂਗੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟੀਮ ਨੇ ਬੁੱਧਵਾਰ ਨੂੰ ਘਰਾਂ ਦੀ ਜਾਂਚ ਕੀਤੀ ਅਤੇ ਇਲਾਕੇ ਵਿੱਚ ਸਰਵੇ ਕੀਤਾ। ਇਹ ਸਰਵੇ ਹੈਲਥ ਸੁਪਰਵਾਈਜਰ ਦਿਲਬਾਗ ਸਿੰਘ, ਕੇਵਲ ਭੰਗੂ ਅਤੇ ਸਿਹਤ ਵਰਕਰ ਗੁਰਭੇਜ ਸਿੰਘ,ਜਗਜੀਤ ਸਿੰਘ, ਜੋਗਾ ਸਿੰਘ, ਅਮਨਦੀਪ ਸਿੰਘ ਸਿਹਤ ਵਰਕਰਜ਼ ਵਲੋਂ ਕੀਤਾ ਗਿਆ।





