Health ਐਲ.ਆਈ.ਸੀ ਬ੍ਰਾਂਚ-4 ਵਿਖੇ ਮਨਾਇਆ 76ਵਾਂ ਗਣਤੰਤਰ ਦਿਵਸ Last updated: 2025/01/28 at 12:52 PM MUNISH TOKHI Share 2 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਸਕਾਈਲਾਰਕ ਚੌਂਕ ਨਜ਼ਦੀਕ ਸਥਿਤ ਐਲ.ਆਈ.ਸੀ. ਬ੍ਰਾਂਚ-4 ਵਿਖੇ ਬ੍ਰਾਂਚ ਮੈਨੇਜਰ ਕਮਲ ਕਿਸ਼ੋਰ ਦੀ ਅਗਵਾਈ ਹੇਠ 76ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਾਂਚ ਮੈਨੇਜਰ ਕਮਲ ਕਿਸ਼ੋਰ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ‘ਤੇ ਐਲ.ਆਈ.ਸੀ. ਵੱਲੋਂ ਏਜੰਟਸ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਤੀਯੋਗਤਾਵਾਂ ਰੱਖੀਆਂ ਗਈਆਂ ਸਨ, ਜਿਸ ਵਿੱਚ ਬ੍ਰਾਂਚ ਨਾਲ ਜੁੜੇ ਹਰ ਇੱਕ ਏਜੰਟ ਨੇ ਹੀ ਵਧੀਆ ਪ੍ਰਦਰਸ਼ਨ ਕੀਤਾ । ਉਨ੍ਹਾਂ ਦੱਸਿਆ ਕਿ ਏਜੰਟਸ ਦੀ ਪ੍ਰਤੀਯੋਗਤਾਵਾਂ ਵਿੱਚ ਯੋਗਤਾ ਦੇ ਆਧਾਰ ‘ਤੇ ਏਜੰਟਸ ਨੂੰ 26 ਜਨਵਰੀ ਮੌਕੇ ਬ੍ਰਾਂਚ ਲੈਵਲ ਅਤੇ ਡਵੀਜ਼ਨ ਲੈਵਲ ‘ਤੇ ਮੈਡਲ, ਟਰਾਫੀਆਂ ਅਤੇ ਹੋਰ ਤੋਹਫੇ ਦੇ ਕੇ ਸੰਨਮਾਨਿਤ ਕੀਤਾ ਗਿਆ । ਇਸ ਦੌਰਾਨ ਗੱਲਬਾਤ ਕਰਦਿਆਂ ਬ੍ਰਾਂਚ ਮੈਨੇਜਰ ਸੇਲਜ਼ ਸਮੀਰ ਰੈਨਾ ਅਤੇ ਅਸਿਸਟੈਂਟ ਬ੍ਰਾਂਚ ਮੈਨੇਜਰ ਮੰਗਲ ਸਿੰਘ ਨੇ ਸਾਰੇ ਏਜੰਟਸ ਅਤੇ ਬ੍ਰਾਂਚ ਦੀ ਪੂਰੀ ਟੀਮ ਨੂੰ ਗਣਤੰਤਰ ਦਿਵਸ ਅਤੇ ਪ੍ਰਤੀਯੋਗਤਾਵਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ‘ਤੇ ਮੁਬਾਰਕਬਾਦ ਦਿੱਤੀ । ਉਨ੍ਹਾਂ ਕਿਹਾ ਕਿ ਐਲ.ਆਈ.ਸੀ ਆਪਣੇ ਏਜੰਟਸ ਅਤੇ ਐਲ.ਆਈ.ਸੀ ਨਾਲ ਜੁੜੇ ਹਰ ਇੱਕ ਪਾਲਸੀ ਧਾਰਕਾਂ ਨੂੰ ਪੂਰਨ ਸੰਨਮਾਨ ਦਿੰਦੀ ਹੈ ਅਤੇ ਆਪਣੇ ਏਜੰਟਸ ਨੂੰ ਸਮੇਂ-ਸਮੇਂ ਸਿਰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਲਿਆਉਂਦੀ ਰਹਿੰਦੀ ਹੈ । ਸਮਾਗਮ ਦੇ ਅੰਤ ਵਿੱਚ ਬ੍ਰਾਂਚ ਮੈਨੇਜਰ ਕਮਲ ਕਿਸ਼ੋਰ ਨੇ ਪਾਲਸੀ ਧਾਰਕਾਂ, ਦੇਸ਼ ਵਾਸੀਆਂ ਅਤੇ ਏਜੰਟਸ ਨੂੰ ਗਣਤੰਤਰ ਦਿਵਸ ਮੌਕੇ ਵਧਾਈ ਦਿੰਦਿਆਂ ਐਲ.ਆਈ.ਸੀ ਨਾਲ ਜੁੜੇ ਰਹਿਣ ਲਈ ਧੰਨਵਾਦ ਕੀਤਾ ਅਤੇ ਸਮੁੱਚੀ ਏਜੰਟਸ ਟੀਮ ਨੂੰ ਭਵਿੱਖ ਵਿੱਚ ਹੋਰ ਵੀ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ । TAGGED: Lic MUNISH TOKHI January 28, 2025 January 28, 2025 Share This Article Facebook Twitter Whatsapp Whatsapp Telegram Copy Link Print Previous Article ऑपरेशन देश का विश्वास: भारतीय सेना के शक्ति प्रदर्शन ने राष्ट्रीय गौरव को जगाया Next Article जालन्धर छावनी- एनसीसी कैडेटों ने विमानन स्क्वाड्रन का दौरा कर स्लिदरिंग का किया अभ्यास Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.