Latest News ਆਦਮਪੁਰ-ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੇ ਕੰਮ ਦਾ ਕੀਤਾ ਉਦਘਾਟਨ Last updated: 2024/07/27 at 8:29 PM MUNISH TOKHI Share 2 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹਲਕਾ ਆਦਮਪੁਰ ਦੇ ਪਿੰਡ ਜੈਤੇਵਾਲੀ ਵਿਖੇ ਠੋਸ ਕੂੜੇ ਦੇ ਪ੍ਰਬੰਧ ਲਈ ਬਣਾਏ ਜਾ ਰਹੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਦੇ ਸਰਪੰਚ ਰਛਪਾਲ ਸਿੰਘ ਫੌਜੀ ਨੇ ਦੱਸਿਆ ਕਿ ਪਿੰਡ ਦੇ ਆਸੇ-ਪਾਸੇ ਦੇ ਖੇਤਰ ‘ਚ ਲੱਗੇ ਕੂੜੇ ਦੇ ਢੇਰਾਂ ਕਾਰਨ ਪੈਦਾ ਹੋ ਰਹੀ ਸਮੱਸਿਆ ਦੇ ਹੱਲ ਲਈ ਗ੍ਰਾਮ ਪੰਚਾਇਤ ਪਿੰਡ ਜੈਤੇਵਾਲੀ ਵੱਲੋਂ ਪ੍ਰਸ਼ਾਸਨ ਨੂੰ ਪਿੰਡ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਉਣ ਲਈ ਬੇਨਤੀ ਕੀਤੀ ਗਈ ਸੀ, ਜਿਸਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਉਕਤ ਪਲਾਂਟ ਬਨਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੇ ਬਣਨ ਨਾਲ ਨਾ ਸਿਰਫ਼ ਕੂੜੇ ਦੇ ਪ੍ਰਬੰਧਨ ਦਾ ਕੰਮ ਸੁਖਾਲਾ ਹੋਵੇਗਾ ਬਲਕਿ ਪਿੰਡ ਵਾਸੀਆਂ ਨੂੰ ਪਿੰਡ ਦਾ ਆਲੇ-ਦੁਆਲੇ ਲੱਗੇ ਢੇਰਾਂ ਤੋਂ ਵੀ ਨਿਜ਼ਾਤ ਮਿਲੇਗੀ ਅਤੇ ਪੁਰਾਣੇ ਢੇਰਾਂ ਵਾਲੀਆਂ ਥਾਵਾਂ ਦੀ ਸਾਫ-ਸਫਾਈ ਹੋ ਜਾਣ ਨਾਲ ਪਿੰਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ ।ਸਰਪੰਚ ਰਛਪਾਲ ਸਿੰਘ ਫੌਜੀ ਨੇ ਦੱਸਿਆ ਕਿ ਪਲਾਂਟ ਤਿਆਰ ਹੋਣ ਉਪਰੰਤ ਪਿੰਡ ਦੇ ਸਾਰੇ ਘਰਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ ਅਲੱਗ-ਅਲੱਗ ਡਸਟਬਿਨ ਮੁਹੱਈਆ ਕਰਵਾਏ ਜਾਣਗੇ ਅਤੇ ਪਲਾਂਟ ਵਿੱਚ ਆਉਣ ਤੋਂ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ, ਜਿਸ ਨਾਲ ਪੰਚਾਇਤ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ । ਇਸ ਮੌਕੇ ਜੇ.ਈ ਕਮਲਪ੍ਰੀਤ ਸਿੰਘ, ਮਨਰੇਗਾ ਟੈਕਨੀਕਲ ਅਸਿਸਟੈਂਟ ਨਵਜੋਤ ਸਿੰਘ ਸਿੱਧੂ, ਠੇਕੇਦਾਰ ਸੰਜੀਵ ਮਹਾਜਨ, “ਆਪ” ਪ੍ਰਧਾਨ ਮੱਖਣ ਲਾਲ ਚੋਪੜਾ, ਅਮਰਜੀਤ ਮਹਿਮੀ, ਸੁੱਚਾ ਸਿੰਘ ਮਹਿਮੀ, ਹਰਭਜਨ ਸਿੰਘ ਮਹਿਮੀ ਅਤੇ ਪੰਚ ਧਰਮਵੀਰ ਪਵਾਰ ਜੌਨੀ ਹਾਜ਼ਰ ਸਨ । TAGGED: Solid based plant MUNISH TOKHI July 27, 2024 July 27, 2024 Share This Article Facebook Twitter Whatsapp Whatsapp Telegram Copy Link Print Previous Article कारगिल दिवस के रजत जयंती पर वॉर मेमोरियल पर कैडेटों द्वारा भावभीनी श्रदांजलि Next Article गुलाब चंद कटारिया बने पंजाब के नए गर्वनर,राष्ट्रपति ने पुरोहित का इस्तीफा किया मंजूर Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.