
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਰੰਧਾਵਾ ਕਮਾਂਡੈਟ, ਪੰਜਾਬ ਹੋਮ ਗਾਰਡਜ ਕਮ ਐਡੀਸ਼ਨਲ ਕੰਟਰੋਲਰ ਸਿਫਲ ਡਿਫੈਂਸ ਨੇ ਦੱਸਿਆ ਕਿ ਇਸ ਵਿੱਚ ਸਾਬਕਾ ਫੋਜੀ, ਸਾਬਕਾ ਕਰਮਚਾਰੀ, ਐਨ.ਸੀ.ਸੀ.ਦੇ ਕੈਡਿਟ,ਸਕੂਲਾਂ/ਕਾਲਜ ਦੇ ਵਿਦਿਆਰਥੀ ਅਤੇ ਆਮ ਨਾਗਰਿਕ ਜੋ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਹੋਣ ਤਾਂ ਦਫਤਰ ਕਮਾਂਡੈਟ ਪੰਜਾਬ ਹੋਮ ਗਾਰਡਜ਼ -ਕਮ- ਕੰਟਰੋਲਰ ਸਿਵਲ ਡਿਫੈਂਸ ਅੰਮ੍ਰਿਤਸਰ ਵਿਖੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਚੋਥੀ ਮੰਜਿਲ ਕਮਰਾ ਨੰ: 69 ਏ ਵਿੱਚ 16 ਮਈ 2025 ਤੱਕ ਆਉਂਦੇ ਸਮੇਂ ਆਪਣਾ ਕੋਈ ਵੀ ਪਹਿਚਾਣ ਪੱਤਰ(ਆਈ.ਡੀ.ਪਰੂਫ) ਸਮੇਤ 02 ਫੋਟੋਆ ਪਾਸਪੋਰਟ ਸਾਇਜ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਸਿਵਲ ਡਿਫੈਂਸ ਕੰਟਰੋਲ ਰੂਮ ਨੰਬਰ 0183-2401268 ਤੇ ਸੰਪਰਕ ਕਰ ਸਕਦੇ ਹਨ ।


