Breaking news ਅੰਮ੍ਰਿਤਸਰ-ਫਸਟ ਪੰਜਾਬ ਬਟਾਲੀਅਨ ਐਨ ਸੀ ਸੀ ਕਮਾਂਡਿੰਗ ਅਫਸਰਾਂ ਵੱਲੋਂ ਛੇਹਰਟਾ ਸਕੂਲ ਦਾ ਦੌਰਾ Last updated: 2023/09/02 at 9:45 AM Munish Tokhi Share 1 Min Read SHARE ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ) ਫਸਟ ਪੰਜਾਬ ਬਟਾਲੀਅਨ ਐਨ ਸੀ ਸੀ ਅੰਮ੍ਰਿਤਸਰ ਦੇ ਕਮਾਡਿੰਗ ਅਫ਼ਸਰ ਕਰਨਲ ਪੀ ਡੀ ਐੱਸ ਬਲ ਅਤੇ ਚੌਵੀ ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕਮਾਡਿੰਗ ਅਫ਼ਸਰ ਕਰਨਲ ਅਲੋਕ ਧਮੀ ਦੁਆਰਾ ਸਕੂਲ ਆਫ ਐਮੀਨੈਂਸ ਛੇਹਰਟਾ ਦਾ ਦੌਰਾ ਕੀਤਾ ਗਿਆ| ਸਕੂਲ ਵਿਖੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਸ਼੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਛੇਹਰਟਾ ਦੁਆਰਾ ਕੀਤਾ ਗਿਆ|ਐਨ ਸੀ ਸੀ ਪਾਇਲਟ ਦੁਆਰਾ ਮਹਿਮਾਨਾਂ ਨੂੰ ਐਸਕਾਟ ਕੀਤਾ ਗਿਆ। ਉਨ੍ਹਾਂ ਨੇ ਸਕੂਲ ਵਿਚ ਚਲ ਰਹੇ ਐਨ ਸੀ ਸੀ ਵਿੰਗਾਂ ਬਾਰੇ ਜਾਣਕਾਰੀ ਲਈ। ਇਸ ਤੋਂ ਬਾਅਦ ਉਹ ਐਨ ਸੀ ਸੀ ਕੈਡਿਟਾ ਨੂੰ ਮਿਲੇ| ਕੈਡਿਟਾ ਨਾਲ ਖੁੱਲ ਕੇ ਗੱਲਬਾਤ ਕੀਤੀ ਅਤੇ ਉਹਨਾਂ ਤੋਂ ਸਵਾਲ ਜਵਾਬ ਵੀ ਕੀਤੇ| ਕਰਨਲ ਪੀਡੀਐਸ ਬਲ ਨੇ ਐਨ ਸੀ ਸੀ ਕੈਡਿਟਾ ਨੂੰ ਆਪਣੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕੇ ਸਾਡਾ ਉਦੇਸ਼ਾਂਨਉਹਨਾਂ ਨੂੰ ਵਧੀਆ ਤੋਂ ਵਧੀਆ ਟ੍ਰੇਨਿੰਗ ਦੇ ਕੇ ਆਰਮੀ ਆਫਿਸਰਜ਼ ਬਣਾਉਣਾ ਹੈ। ਕਰਨਲ ਅਲੋਕ ਧਮੀ ਨੇ ਕੈਡਿਟਾ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਤੇ ਜ਼ੋਰ ਦਿੱਤਾ| ਇਸ ਮੌਕੇ ਲੈਫ.ਸੁਖਪਾਲ ਸਿੰਘ ਸੰਧ, ਲੈਫ. ਹਰਮਨਪ੍ਰੀਤ ਸਿੰਘ ਓੱਪਲ,ਸ ਰਕੇਸ਼ ਸਿੰਘ,ਸ ਗੁਰਪ੍ਰੀਤ ਸਿੰਘ ਰਿਆੜ,ਸ਼੍ਰੀਮਤੀ ਨਵਦੀਪ ਕੌਰ ਰਿਆੜ,ਐਨ ਸੀ ਸੀ ਸਟਾਫ ਅਤੇ ਕੈਡਿਟ ਹਾਜਰ ਸਨ| TAGGED: NCC Munish Tokhi September 2, 2023 September 2, 2023 Share This Article Facebook Twitter Whatsapp Whatsapp Telegram Copy Link Print Previous Article जालंधर में जेडीए की बड़ी कार्रवाई,बड़ी तादाद में अवैध निर्माण गिराए Next Article सुखबीर बादल के काफिले पर हमला,शिअद वर्करों पर लोगों को पीटने का आरोप Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.