Breaking news ਅਮਨਪ੍ਰੀਤ ਕੌਰ ਮੁਲਤਾਨੀ ਨੇ ਸੰਭਾਲਿਆ ਥਾਣਾ ਪਤਾਰਾ ਦਾ ਚਾਰਜ Last updated: 2023/08/03 at 10:38 PM Munish Tokhi Share 2 Min Read SHARE ਜਲੰਧਰ/ਪਤਾਰਾ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਸਮਾਜ ਨੂੰ ਸੁਚੱਜਾ ਬਨਾਉਣਾ ਲਈ ਸਭ ਨੂੰ ਰਲਮਿਲ ਕੇ ਹੰਬਲਾ ਮਾਰਨਾ ਹੋਵੇਗਾ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਥਾਣਾ ਪਤਾਰਾ ਦੇ ਨਵਨਿਯੁਕਤ ਐਸ.ਐਚ.ਓ ਸਬ-ਇੰਸਪੈਕਟਰ ਅਮਨਪ੍ਰੀਤ ਕੌਰ ਮੁਲਤਾਨੀ ਨੇ “ਪੰਜਾਬ ਦੈਨਿਕ ਨਿਊਜ” ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਸਭ ਨੂੰ ਮਿਲਜੁਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ । ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਆਲਾ ਅਧਿਕਾਰੀਆਂ ਵਲੋਂ ਜਾਰੀ ਹਦਾਇਤਾਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਉਂਦੇ ਹੋਏ ਥਾਣਾ ਪਤਾਰਾ ਦੀ ਪੂਰੀ ਪੁਲਿਸ ਟੀਮ ਥਾਣਾ ਪਤਾਰਾ ਅਧੀਨ ਆਉਂਦੇ 34 ਪਿੰਡਾਂ ‘ਚ ਇਲਾਕੇ ‘ਚ ਕ੍ਰਾਇਮ ਦੇ ਖਾਤਮੇ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਸੁਚੱਜਾ ਬਣਾਈ ਰੱਖਣ ਲਈ ਪੂਰੀ ਤੰਨਦੇਹੀ ਨਾਲ ਯਤਨਸ਼ੀਲ ਰਹੇਗੀ । ਇਲਾਕੇ ਵਿੱਚ ਨਸ਼ਾ ਵੇਚਣ ਵਾਲੇ, ਗੈਂਗਸਟਰ ਅਤੇ ਲੁੱਟਾਂ ਖੋਹਾ ਕਰਨ ਵਾਲਿਆਂ ਨੂੰ ਸਖਤ ਤਾੜਨਾ ਦਿੰਦੇ ਹੋਏ ਉਨ੍ਹਾਂ ਕਿਹਾ ਕੀ ਕ੍ਰਾਇਮ ਕਰਨ ਵਾਲੇ ਬਾਜ਼ ਆ ਜਾਣ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਦੌਰਾਨ ” ਪੰਜਾਬ ਦੈਨਿਕ ਨਿਊਜ ” ਦੇ ਮਾਧਿਅਮ ਰਾਹੀਂ ਉਨ੍ਹਾਂ ਕਿਹਾ ਕਿ ਜੇਕਰ ਪੂਰੇ ਇਲਾਕੇ ਵਿੱਚ ਲੋਕ ਕਿਸੇ ਤਰ੍ਹਾਂ ਦੀ ਕੋਈ ਗੈਰ-ਕਾਨੂੰਨੀ ਹਰਕਤ ਵੇਖਦੇ ਹਨ ਜਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਬੇਝਿਜਕ ਪੁਲਿਸ ਟੀਮ ਨਾਲ ਸੰਪਰਕ ਕਰਨ । ਉਨ੍ਹਾਂ ਪਤਾਰਾ ਸਰਕਲ ਵਿਚੋਂ ਨਸ਼ੇ ਰੂਪੀ ਕੋਹੜ ਨੂੰ ਖਤਮ ਕਰਨ ਲਈ ਇਲਾਕਾਵਾਸੀਆਂ ਪਾਸੋਂ ਪੂਰਨ ਸਮਰਥਨ ਦੇਣ ਦੀ ਅਪੀਲ ਕੀਤੀ । ਉਨ੍ਹਾਂ ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਮੁਹਤਵਾਰ ਵਿਅਕਤੀਆਂ ਨੂੰ ਆਪੋ ਆਪਣੇ ਪਿੰਡਾਂ ਦੇ ਐਂਟਰੀ ਤੇ ਐਗਜ਼ਿਟ ਰਾਹਾਂ ‘ਤੇ ਸੀਸੀਟੀਵੀ ਕੈਮਰੇ ਲਗਵਾਉਣ ਦੀ ਅਪੀਲ ਵੀ ਕੀਤੀ । ਜ਼ਿਕਰਯੋਗ ਹੈ ਕਿ ਸਬ-ਇੰਸਪੈਕਟਰ ਅਮਨਪ੍ਰੀਤ ਕੌਰ ਮੁਲਤਾਨੀ ਥਾਣਾ ਪਤਾਰਾ ‘ਚ ਤੈਨਾਤੀ ਤੋਂ ਪਹਿਲਾਂ ਐਸ.ਐਚ.ਓ ਸ਼ਾਹਕੋਟ ਤੈਨਾਤ ਸਨ । TAGGED: punjabpolice Munish Tokhi August 3, 2023 August 3, 2023 Share This Article Facebook Twitter Whatsapp Whatsapp Telegram Copy Link Print Previous Article बड़ी खबर-जालंधर,अमृतसर सहित पंजाब के इन जिलों में इस तारीख को होंगे नगर कौंसिल और नगर पंचायत के चुनाव,नोटिफिकेशन हुआ जारी Next Article अब राजभवन के खाने में नहीं होगा टमाटर का इस्तेमाल,चंडीगढ़ में 250 रुपये किलो हुए टमाटर के दाम तो गवर्नर ने की तौबा Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.